ਗਰੀਬ ਦੀ ਭੁੱਖ

ਬੰਦੇ ਦੀ ਚੁੱਪ, ਗਰੀਬ ਦੀ ਭੁੱਖ,
ਤੇ ਸਿਆਸਤ ਦਾਨਿਓ, ਸਿਆਸਤ ਨਾ ਕਰੋ।
ਕੁਰਸੀ ਦੇ ਹਾਕਮੋ, ਥੋੜੀ ਸ਼ਰਮ ਕਰੋ,
ਖੁਦ ਨੂੰ ਭਗਵਾਨ ਸਾਬਿਤ ਨਾ ਕਰੋ।
ਮੇਰੀ ਹੱਥ ਜੋੜ ਕੇ ਬੇਨਤੀ ਹੈ, ਥੋੜਾ ਰੱਬ ਤੋ ਡਰੋ।

ਥਾਲੀਆਂ, ਤਾਲੀਆ ਤੇ ਮੋਮਬਤੀਆਂ ਦੇ ਕਰੋ ਬੰਦ ਡਰਾਮੇ,
ਕੁਰਸੀ ਤੋ ਥੋੜਾ ਹੇਠਾਂ ਅਾ ਕੇ, ਬੰਦਿਆ ਵਾਲੇ ਕੰਮ ਕਰੋ,
ਗੱਲਾਂ ਨਾਲ ਨੀ ਢਿੱਡ ਭਰ ਹੋਣੇ,
ਲੋਕਾਂ ਦੇ ਘਰ ਖਾਣੇ ਦਾ ਪ੍ਰਬੰਧ ਕਰੋ।
ਮੇਰੀ ਹੱਥ ਜੋੜ ਕੇ ਬੇਨਤੀ ਹੈ, ਥੋੜਾ ਰੱਬ ਤੋ ਡਰੋ।

ਬੋਰੀਆ ਤੇ ਫੋਟੋਆ ਛਪਵਾਕੇ,
ਕੀ ਸਾਬਿਤ ਕਰਨਾ ਚਾਹੁੰਦੇ ਹੋ,
ਪੰਜ ਕਿਲੋ ਦੀ ਥੈਲੀ ਨਾਲ,
ਪੰਦਰਾਂ, ਪੰਦਰਾਂ ਜਾਣੇ ਸੇਲਫ਼ੀਆ ਖਿਚਵਾਦੇ ਹੋ,
ਗਰੀਬ ਦੀ ਮਜ਼ਬੂਰੀ ਨਾਲ, ਖਿਲਵਾੜ ਨਾ ਕਰੋ।
ਮੇਰੀ ਹੱਥ ਜੋੜ ਕੇ ਬੇਨਤੀ ਹੈ, ਥੋੜਾ ਰੱਬ ਤੋ ਡਰੋ।

ਮੈ ਨਹੀ ਚਾਹੁੰਦਾ ਕੁਝ ਵੀ,
ਬਸ ਹੱਕ ਗਰੀਬ ਦੇ ਲਈ ਬੋਲਦਾ ਹਾਂ,
ਫ਼ਿਕਰ ਕਰੋ ਉਹਨਾਂ ਮਾਸੂਮਾਂ ਦੀ,
ਜਿਹਨਾਂ ਵਿੱਚ ਮੈ ਸਦਾ ਹੀ ਰੱਬ ਨੂੰ ਟੋਲਦਾ ਹਾਂ।
ਸੱਚ ਕੌੜਾ ਲੱਗਦਾ ਸੱਭ ਨੂੰ" ਸੈਂਭੀ"
ਨਾ ਹੋਰ ਅਤਿਆਚਾਰ ਕਰੋ।
ਮੇਰੀ ਹੱਥ ਜੋੜ ਕੇ ਬੇਨਤੀ ਹੈ, ਥੋੜਾ ਰੱਬ ਤੋ ਡਰੋ।
ਸ਼ਾਇਰ ਸੈਂਭੀ
9478383784